ਇਕ ਵਾਰ ਇਕ ਰਾਜਾ ਆਪ ਦੇ ਮੰਤਰੀ ਨੂੰ ਆਖਣ ਲੱਗਾ , “ ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਦਿਨ ਵੇਲੇ ਸੂਰਜ ਅਸੀਂ ਦੇਖਦੇ ਹਾਂ , ਪਰ ਰਾਤ ਨੂੰ ਸੂਰਜ ਕਿੱਥੇ ਚਲਾ ਜਾਂਦਾ ਹੈ ? " ਰਾਜੇ ਦੇ ਸਵਾਲ ਦਾ ਉੱਤਰ ਮੰਤਰੀ ਕੋਲ ਨਹੀਂ ਸੀ । ਮੰਤਰੀ ਨੇ ਸੋਚਿਆ ਜੇਕਰ ਮੈਂ ਕਿਹਾ ਕਿ ਮੈਨੂੰ ਉੱਤਰ ਨਹੀਂ ਪਤਾ ਤਾਂ ਮੇਰਾ ਅਹੁਦਾ ਰਾਜਾ ਖੋਹ ਨਾ ਲਵੇ । ਇਸ ਲਈ ਜਵਾਬ ਜ਼ਰੂਰ ਦੇਣਾ ਪਵੇਗਾ ਤਾਂ ਮੰਤਰੀ ਆਪਣ ਲੱਗਾ , “ ਮਹਾਰਾਜ ਦਿਨ ਵੇਲੇ ਤਾਂ ਸੂਰਜ ਸਾਡੇ ਦੇਸ਼ ਵਿੱਚ ਹੁੰਦਾ ਹੈ ਪਰ ' ਰਾਤ ਨੂੰ ਗੁਆਂਢੀ ਦੇਸ਼ ਦਾ ਰਾਜਾ ਇਸ ਨੂੰ ਕੈਦ ਕਰ ਲੈਂਦਾ ਹੈ । ” ਮੰਤਰੀ ਦੀ ਗੱਲ ਸੁਣ ਕੇ ਰਾਜਾ ਗ਼ੁੱਸੇ ਨਾਲ ਬੋਲਿਆ , “ ਸਾਡਾ ਸੂਰਜ ਗੁਆਂਢੀ ਰਾਜਾ ਕਿਵੇਂ ਕੈਦ ਕਰ ਸਕਦਾ ਹੈ ? ਅਸੀਂ ਅੱਜ ਦੀ ਰਾਤ ਦੇਖਾਂਗੇ , ਜੇਕਰ ਸੂਰਜ ਨਾ ਦਿਖਾਈ ਦਿੱਤਾ ਤਾਂ ਉਸ ' ਤੇ ਹਮਲਾ ਕਰ ਦੇਵਾਂਗੇ । ” ਰਾਤ ਪਈ ਤੇ ਸੂਰਜ ਛਿਪ ਗਿਆ । ਰਾਜੇ ਨੂੰ ਰਾਤ ਨੂੰ ਸੂਰਜ ਦਿਖਾਈ ਨਾ ਦਿੱਤਾ । ਉਸ ਨੇ ਸਵੇਰੇ ਹੀ ਸੈਨਾਪਤੀ ਨੂੰ ਬੁਲਾਇਆ ਤੇ ਆਖਣ ਲੱਗਾ , “ ਸੈਨਾਪਤੀ , ਗੁਆਂਢੀ ਦੇਸ਼ ਦਾ ਰਾਜਾ ਰਾਤ ਨੂੰ ਸਾਡਾ ਸੂਰਜ ਕੈਦ ਕਰ ਲੈਂਦਾ ਹੈ । ਅਸੀਂ ਉਸ ਨੂੰ ਸਬਕ ਸਿਖਾ ਕੇ ਰਹਾਂਗੇ । ਤੂੰ ਸੈਨਾ ਤਿਆਰ ਕਰ , ਕੱਲ੍ਹ ਸਵੇਰੇ ਉਸ ' ਤੇ ਹਮਲਾ ਕਰਾਂਗੇ । ” ਸੈਨਾਪਤੀ ਰਾਜੇ ਦੀ ਮੂਰਖ਼ਤਾ ਭਰੀ ਗੱਲ ਸੁਣ ਕੇ ਹੈਰਾਨ ਹੋ ਗਿਆ । ਬਾਹਰ ਇਕੱਲਾ ਬੈਠ ਕੇ ਸੋਚਣ ਲੱਗਾ ਜੇਕਰ ਪਾਗ਼ਲ ਰਾਜੇ ਨੂੰ ਲੜਾਈ ਕਰਨ ਤੋਂ ਨਾ ਰੋਕਿਆ ਗਿਆ ਤਾਂ ਕਿੰਨੇ ਹੀ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਜਾਣੀਆ ਨੇ । ਰਾਜੇ ਨੂੰ ਸਮਝਾਉਣ ਲਈ ਕੋਈ ਤਰਕੀਬ ਸੋਚਣ ਲੱਗਾ । ਉਸ ਦੇ ਦਿਮਾਗ਼ ਵਿੱਚ ਲੜਾਈ ਤੋਂ ਬਚਣ ਦੀ ਗੱਲ ਆਈ । ਰਾਤ ਪੈਣ ' ਤੇ ਸੈਨਾਪਤੀ ਉੱਚੀ - ਉੱਚੀ “ ਫੜ ਲਿਆ , ਫੜ , ਲਿਆ " ਰੌਲਾ ਪਾਉਣ ਲੱਗਾ । ਉਸ ਦਾ ਰੌਲਾ ਸੁਣ ਕੇ ਰਾਜਾ ਭੱਜ ਕੇ ਉਸ ਦੇ ਕੋਲ ਆਇਆ ਤੇ ਆਖਣ ਲੱਗਾ , “ ਕੀ ਫੜ ਲਿਆ ? " ਸੈਨਾਪਤੀ ਨੇ ਕਿਹਾ , “ ਮਹਾਰਾਜ ਗੁਆਂਢੀ ਰਾਜਾ ਆਪਣਾ ਰਾਤ ਨੂੰ ਸੂਰਜ ਫੜ ਲੈਂਦਾ ਹੈ ਤੇ ਮੈਂ ਬਦਲੇ ਵਿੱਚ ਉਹਨਾਂ ਦਾ ਚੰਦੰ ਫੜ ਲਿਆ ਹੈ । ਅਸੀਂ ਬਦਲਾ ਲੈ ਲਿਆ ਹੈ । ਰਾਜਾ ਖ਼ੁਸ਼ ਹੋ ਕੇ ਆਖਣ ਲੱਗਾ , ਉਹਨਾਂ ਦਾ ਚੰਦ ਕਿੱਥੇ ਹੈ । ” ਤਾਂ ਸੈਨਾਪਤੀ ਨੇ ਕਿਹਾ , “ ਮਹਾਰਾਜ ਆਸਮਾਨ ਵੱਲ ਦੇਖੋ ਚੰਦ ਸਾਡੀ ਧਰਤੀ ' ਤੇ ਹੈ । ਚੰਦ ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ ਤੇ ਆਖਣ ਲੱਗਾ , “ ਅਸੀਂ ਸੂਰਜ ਬਦਲੇ ਚੰਦ ਕੈਦ ਕਰਕੇ ਬਦਲਾ ਲੈ ਲਿਆ ਹੈ । ਹੁਣ ਯੁੱਧ ਨਹੀਂ ਕਰਾਂਗੇ । ” ਸੈਨਾਪਤੀ ਆਪਣੇ ਗਲ ਵਿਚਲਾ ਮੋਤੀਆਂ ਦਾ ਹਾਰ ਇਨਾਮ ਵਜੋਂ ਦੇ ਕੇ ਰਾਜਾ ਚਲਾ ਜਾਂਦਾ ਹੈ । ਇਸ ਤਰ੍ਹਾਂ ਸੈਨਾਪਤੀ ਨੇ ਯੁੱਧ ਹੋਣ ਤੋਂ ਬਚਾਇਆ ।
0 Comments