ਮਾਪਿਆਂ ਦੇ ਸੰਸਕਾਰ ਤੇ ਸਫਲਤਾਵਾਂ



ਪੜਾਈ ' ਤੋ ਬਾਦ ਨੌਕਰੀ ਲਈ ਪਹਿਲੀ ਇੰਟਰਵਿਊ ਦੇਣ ਲਈ ਦਫਤਰ ਪਹੁੰਚ ਕੇ ਵਾਰੀ ਦੀ ਉਡੀਕ ' ਚ ਬੈਠਾ ਮੈ ਆਪਣੇ ਭਵਿਖ ਦੇ ਸੁਪਨੇ ਗੁੰਦ ਰਿਹਾ ਸੀ । ' ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛਡਕੇ ਸ਼ਹਿਰ ਈ ਵਸੇਬਾ ਕਰ ਲਊਗਾ । ਮਾਮਾ ਪਾਪਾ ਦੀ ਰੋਜ ਰੋਜ ਦੀ , ਆਹ ਕਰ , ਔਹ ਨਾ ਕਰ , ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ । ਪ੍ਰੇਸ਼ਾਨ ਸਾਂ ਮੈ ਗਲ ਗਲ ਉਤੇ ਟੋਕੇ ਜਾਣ ਤੋਂ । ਸਵੇਰੇ ਉਠਦਿਆਂ ਈ ਸ਼ੁਰੂ ਹੋ ਜਾਣਗੇ , " ਜਲਦੀ ਉਠਿਆ ਕਰ , ਬਿਸਤਰ ਠੀਕ ਕਰ , ਬਾਥਰੂਮ ਦੀ ਟੂਟੀ ਬੰਦ ਤੇ ਲਾਈਟ ਬੰਦ ਕਰਕੇ ਨਿਕਲੀਂ , ਤੌਲੀਆ , ਕਮਰੇ ' ਚੋ ਨਿਕਲੋ ਤਾਂ ਪੱਖਾ ਬੰਦ ਦਾ ਹੁਕਮ , ਚੀਜਾਂ ਠਿਕਾਣੇ ਰਖਣ ਬਾਰੇ ਸੁਣਨਾ ਵਗੈਰਾ ਵਗੈਰਾ । ਇੰਟਰਵਿਊ ਦਾ ਸਮਾਂ ਸਵੇਰੇ ਨੌਂ ਵਜੇ ਸੀ , ਹੁਣ ਤਾਂ ਸਾਢੇ ਨੌਂ ਹੋ ਗਏ ਸਨ , ਬੌਸ ਦੇ ਦਫਤਰ ਮੂਹਰੇ 8-10 ਹੋਰ ਮੁੰਡੇ ਕੁੜੀਆਂ ਇੰਟਰਵਿਊ ਅਵਾਜ਼ ਦੀ ਉਡੀਕ ' ਚ ਸਨ । ਮੈਂ ਦੇਖਿਆ ਬਰਾਮਦੇ ਦੀਆਂ ਕੁਝ ਲਾਈਟਾਂ ਬਿਨਾਂ ਲੋੜ ਜਗਦੀਆਂ ਸੀ , ਮਾਂ ਦੀ ਝਿੜਕ ਯਾਦ ਆਈ , ਮੈਂ ਉਠਕੇ ਬੁਝਾ ਦਿਤੀਆਂ । ਦਫਤਰ ਦੇ ਵਾਟਰ ਕੂਲਰ ' ਚੋ ਪਾਣੀ ਟਪਕ ਰਿਹਾ ਸੀ , ਪਾਪਾ ਦੀ ਯਾਦ ਆਈ , ਮੈਂ ਉਠਕੇ ਪਾਣੀ ਬੰਦ ਕਰਤਾ । ਤਦੇ ਦਫਤਰੀ ਨੇ ਆਕੇ ਕਿਹਾ , ਇੰਟਰਵਿਊ ਉਪਰਲੀ ਮੰਜਲ ਤੇ ਹੋਏਗੀ । ਉਪਰ ਜਾਣ ਮੌਕੇ ਮੈਂ ਵੇਖਿਆ , ਪੌੜੀਆਂ ਦਾ ਬਲਬ ਜਗ ਰਿਹਾ ਸੀ , ਮੈ ਰੁਕਿਆ , ਸਵਿਚ ਔਫ ਕਰਕੇ ਅਗਲਾ ਕਦਮ ਪੁਟਿਆ । ਮੂਹਰੇ ਟੁਟੀ ਜਿਹੀ ਕੁਰਸੀ ਪਈ ਸੀ , ਉਸਨੂੰ ਪਾਸੇ ਕਰਕੇ ਰਖ ਦਿਤਾ । ਵਾਰੀ ਦੀ ਉਡੀਕ ਕਰਨ ਲਗਾ , ਦੂਜੇ ਉਮੀਦਵਾਰ ਅੰਦਰ ਜਾ ਰਹੇ ਸਨ ਤੇ ਮੂੰਹ ਲਟਕਾ ਕੇ ਬਾਹਰ ਆ ਰਹੇ ਸਨ , ਨਾਂਹ ਜੋ ਹੋ ਗਈ ਸੀ ਨੌਕਰੀ ਦੇਣ ਤੋ । ਸਾਰੇ ਆਖਣ ਜਵਾਬ ਤੇ ਸਾਰੇ ਗਡਵੇ ਦਿਤੇ ਨੇ , ਫਿਰ ਵੀ ਸਾਹਬ ਨੇ ਸਿਰ ਫੇਰਤਾ । ਆਖਰ ' ਚ ਮੈਨੂੰ ਅਵਾਜ਼ ਪਈ , ਸਰਟੀਫੀਕੇਟਾਂ ਵਾਲੀ ਫਾਈਲ ਬੌਸ ਵਲ ਵਧਾਈ , ਉਸਨੇ ਸਰਸਰੀ ਨਜਰ ਮਾਰੀ ਤੇ ਪੁਛਿਆ ,ਡਿਊਟੀ ਤੇ ਕਿਸ ਦਿਨ ਤੋ ਆਓਗੇ ? ਮੈ ਹੈਰਾਨ , ਮੋੜਵਾਂ ਸਵਾਲ ਕੀਤਾ , Sir , ਮਜ਼ਾਕ ਤੇ ਨਾ ਕਰੋ । ਤੁਸੀਂ ਪੁਛਿਆ ਤੇ ਕੁਝ ਹੈ ਈ ਨਈ ਤੇ ਨੌਕਰੀ ਕਿੰਵੇ ਦੇ ਦੇਤੀ ਸਾਹਬ ਮੁਸਕਰਾਏ ਤੇ ਮੈਨੂੰ ਪੈਰਾਂ ਤਕ ਝੰਜੋੜ ਗਏ , ਕਹਿੰਦੇ , ਮੈ ਇੰਟਰਵਿਊ ਤੋ ਪਹਿਲਾਂ ਅੱਧਾ ਘੰਟਾ CCTV ' ਚ ਤੁਹਾਡੇ ਸਾਰਿਆਂ ਦਾ ਵਰਤਾਅ ਦੇਖ ਰਿਹਾ ਸੀ । ਪਾਣੀ ਦੀ ਟੂਟੀ ਚਲਦੀ , ਬਲਬ ਜਗਦੇ , ਪੱਖਾ ਚਲਦਾ ਮੈ ਜਾਣਕੇ ਕਰਵਾਏ ਸੀ , ਸਾਰੇ ਉਮੀਦਵਾਰਾਂ ' ਚੋ ਸਿਰਫ ਤੂੰ ਹੀ ਆਪਣਾ ਫਰਜ਼ ਸਮਝਕੇ ਬੰਦ ਕੀਤੇ , ਇਸ ਲਈ ਤੇਰੇ ਸੰਸਕਾਰਾਂ ਨੇ ਹੁਣ ਸਵਾਲ ਕਰਨ ਦੀ ਤੇ ਗੁੰਜ਼ਾਇਸ਼ ਈ ਮੁਕਾ ਲਈ ਸੀ , ਧੰਨ ਨੇ ਤੇਰੇ ਮਾਂ ਬਾਪ ਜਿੰਨਾਂ ਇਹੋ ਜਿਹੇ ਸੰਸਕਾਰ ਦਿਤੇ । ਜੋ ਵਿਅਕਤੀ Self Disciplined ਨਹੀ , ਉਹ ਕਦੇ ਵੀ ਆਪਣੇ ਇਰਾਦਿਆਂ ' ਚ ਸਫਲ ਨਹੀ ਹੋ ਸਕਦੇ । ਵਾਪਸ ਘਰ ਪਹੁੰਚਦੇ ਈ ਪਾਪਾ ਮਾਮਾ ਦੇ ਗਲੋਂ ਲਹਿਣ ਨੂੰ ਜੀਅ ਨਾ ਕਰੇ , ਮਨ ਚਾਹੇ ਇਹ ਝਿੜਕਾਂ ਦਿੰਦੇ ਈ ਰਹਿਣ । ਅੱਜ ਉਹਨਾਂ ਦੀਆਂ ਝਿੜਕਾਂ ' ਚੋ ਸ਼ਹਿਦ ਚੋਂਦਾ ਲਗਿਆ । ਮੈਨੂੰ ਲਗਿਆ , ਕਈ ਸਾਲਾਂ ' ਚ ਸਕੂਲਾਂ ਕਾਲਜਾਂ ' ਚੋ ਲਈਆਂ ਡਿਗਰੀਆਂ , ਮੇਰੇ ਮਾਪਿਆਂ ਦੀਆਂ  ਿਝੜਕਾਂ ਤੇ ਰੋਕ ਝੋਕ ਮੂਹਰੇ ਹਾਰ ਗਈਆਂ ਹੋਣ । ਸਫਲਤਾਵਾਂ ਲਈ ਪਰਵਾਰਕ ਸੰਸਕਾਰ ਜਰੂਰੀ ਨੇ । ਸੰਸਕਾਰ ਵੀ ਤਾਂ ਈ ਕਾਟ ਕਰਦੇ ਨੇ ਜੇ ਅਸੀ ਮਾਪਿਆਂ ਦਾ ਸਤਕਾਰ ਕਰਦੇ ਆਂ ।

Post a Comment

0 Comments