ਧੰਨ ਕੌਰ ਦਾ ਘਰਵਾਲਾ ਇੱਕ ਵਾਰ ਪਿੰਡ ਵਿੱਚ ਸਰਪੰਚੀ ਕਰਨ ਲੱਗ ਪਿਆ | ਸਰਪੰਚੀ ਦੇ ਚੱਕਰਾਂ ਵਿੱਚ ਕੁਝ ਦਿਨਾਂ ਲਈ ਸਰਪੰਚ ਸਾਹਿਬ ਨੂੰ ਪਿੰਡੋਂ ਬਾਹਰ ਜਾਣਾ ਪੈ ਗਿਆ | ਸਰਪੰਚ ਐਸਾ ਗਿਆ ਕਿ ਕਿੰਨੇ ਦਿਨ ਮੁੜਿਆ ਹੀ ਨਾ | ਧੰਨ ਕੌਰ ਉਦਾਸ ਹੋ ਗਈ ਤੇ ਵਿਚਾਰੀ ਨੇ ਸੋਚਿਆ ਕਿ ਇੱਕ ਚਿੱਠੀ ਲਿਖ ਕੇ ਸਰਪੰਚ ਨੂੰ ਭੇਜ ਦੇਵੇ ਹੁਣ ਇਹ ਬਾਹਲੀ ਤਾਂ ਪੜੀ ਹੋਈ ਨਹੀਂ ਹੈ ਇਸ ਲਈ ਚਿੱਠੀ ਲਿਖਦਿਆਂ ' ਵਿਸ਼ਰਾਮ ' ਵਾਲੀ ਡੰਡੀ ਗਲਤ ਜਗਾ ਤੇ ਲਾਈ ਜਾਵੇ 😜
.
ਤੇ ਚਿੱਠੀ ਦਾ ਨਮੂਨਾ ਕੁਝ ਇਉਂ ਸੀ
.
ਮੇਰੇ ਪਿਆਰੇ ਸਰਪੰਚ ..ਸਾਸਰੀਕਾਲ
ਕਿੰਨੇ ਚਿਰ ਤੋਂ ਤੁਸੀਂ ਚਿੱਠੀ ਨਹੀ ਲਿਖੀ ਮੇਰੀ ਸਹੇਲੀ ਨੂੰ।
ਨੌਕਰੀ ਮਿਲ ਗਈ ਹੈ ਸਾਡੀ ਗਾਂ ਨੂੰ।
ਵੱਛਾ ਹੋਇਆ ਹੈ ਦਾਦਾ ਜੀ ਨੂੰ।
ਸ਼ਰਾਬ ਪੀਣ ਦੀ ਆਦਤ ਪੈ ਗਈ ਹੈ ਮੈਨੂੰ।
ਆਪਣੇ ਨਾਲ ਲੈ ਚੱਲ ਇਸ ਵਾਰ ਕੁੱਤੀ ਦੇ ਬੱਚੇ।
ਬਘਿਆੜ ਖਾ ਗਿਆ ਮਹੀਨੇ ਦਾ ਰਾਸ਼ਨ।
ਲੈ ਕੇ ਆਵੀਂ ਇੱਕ ਖੂਬ ਸੂਰਤ ਅੌਰਤ।
ਮੇਰੀ ਨਵੀਂ ਸਹੇਲੀ ਬਣੀ ਹੈ।
ਟੀ ਵੀ ਤੇ ਗਾਂਉਦੀ ਹੈ ਸਾਡੀ ਬੱਕਰੀ।
ਵੇਚ ਦਿੱਤੀ ਹੈ ਤੇਰੀ ਮਾਂ।
ਤੈਨੂੰ ਬਹੁਤ ਯਾਦ ਕਰਦੀ ਹੈ ਗਵਾਂਢਨ।
ਸਾਨੂੰ ਬਹੁਤ ਤੰਗ ਕਰਦੀ ਹੈ ਤੇਰੀ ਰਾਜੀ ਖੁਸ਼ੀ।
ਪਤਾ ਲੱਗੂ ਚਿਠੀ ਲਿਖੀਂ।
😂😹😂😹😂😹😂
0 Comments