ਇਕ ਬੈਂਕ ਚ ਡਕੈਤੀ ਦੌਰਾਨ ਲੁਟੇਰਿਆਂ ਨੇ ਚੀਖ਼ ਕੇ ਕਿਹਾ,
"ਬਿਲਕੁਲ ਵੀ ਨਾ ਹਿੱਲਿਓ। ਸਰਕਾਰ ਦੇ ਪੈਸੇ ਪਿੱਛੇ ਐਵੇ ਆਪਣੀ ਜਾਨ ਨਾ ਗਵਾ ਬੈਠਿਓ"।
ਹਰ ਕੋਈ ਚੁੱਪ ਚਾਪ ਥੱਲੇ ਲੇਟ ਗਿਆ।ਇਸਨੂੰ ਕਹਿੰਦੇ ਸੋਚਣ ਦੇ ਢੰਗ ਵਿੱਚ ਤਬਦੀਲੀ ਕਰਨੀ।
★
ਇਕ ਸੁੰਦਰ ਔਰਤ ਲੁਟੇਰਿਆਂ ਤੋਂ ਡਰ ਕੇ ਘਬਰਾ ਰਹੀ ਸੀ। ਉਸਨੂੰ ਇਕ ਲੁਟੇਰੇ ਨੇ ਕਿਹਾ, "ਅਰਾਮ ਨਾਲ ਬੈਠੋ ਕੋਈ ਨਹੀਂ ਤੁਹਾਨੂੰ ਛੇੜਦਾ"। ਇਸਨੂੰ ਕਹਿੰਦੇ ਪੇਸ਼ੇਵਰ ਬਣਨਾ।ਸਿਰਫ ਉਹੀ ਕੰਮ ਤੇ ਫੋਕਸ ਕਰੋ ਜਿਸ ਦੀ ਤੁਸੀਂ ਤਿਆਰੀ ਕੀਤੀ ਹੈ।
★
ਲੁੱਟ ਤੋਂ ਬਾਅਦ ਜਦੋਂ ਲੁਟੇਰੇ ਘਰ ਵਾਪਿਸ ਪਹੁੰਚੇ । ਨਵੇਂ ਆਏ ਲੁਟੇਰੇ ਨੇ ਇਕ ਪੁਰਾਣੇ ਲੁਟੇਰੇ (ਜਿਹੜਾ ਸਿਰਫ਼ ਪੰਜਵੀਂ ਤਕ ਸਕੂਲ ਗਿਆ ਸੀ) ਨੂੰ ਕਿਹਾ, "ਭਰਾਵਾ ਚਲੋ ਪੈਸੇ ਗਿਣ ਲਈਏ। ਤਾਂ ਪੁਰਾਣੇ ਨੇ ਜਵਾਬ ਦਿੱਤਾ "ਇੰਨੇ ਪੈਸੇ ਨੂੰ ਗਿਣਦਿਆਂ ਬਹੁਤ ਟਾਈਮ ਲੱਗ ਜਾਣਾ ਸ਼ਾਮ ਦੀਆਂ ਖ਼ਬਰਾਂ 'ਚ ਸੁਣ ਲਵਾਂਗੇ ਕਿ ਕਿੰਨੇ ਦੀ ਲੁੱਟ ਹੋਈ। ਇਸਨੂੰ ਕਹਿੰਦੇ ਤਜ਼ਰਬਾ। ਕਾਗਜ਼ੀ ਪੜ੍ਹਾਈ ਨਾਲ਼ੋਂ ਤਜ਼ਰਬਾ ਜਿਆਦਾ ਮਹੱਤਵਪੂਰਨ ਅੱਜਕਲ।
★
ਲੁਟੇਰਿਆਂ ਦੇ ਜਾਣ ਤੋਂ ਬਾਅਦ ਕਲਰਕ ਨੇ ਮੈਨੇਜਰ ਨੂੰ ਕਿਹਾ ਪੁਲਿਸ ਬੁਲਾਓ ਜਲਦੀ । ਪਰ ਮੈਨੇਜਰ ਕਹਿੰਦਾ ਰੁੱਕਜਾ ਓਏ ਪਹਿਲਾ 20 ਲੱਖ ਆਪਣੇ ਲਈ ਰੱਖ ਲਈਏ ਤੇ 50 ਲੱਖ ਦਾ ਜੋ ਪਿਛਲਾ ਗਬਨ ਵੀ ਇਸੇ ਵਿੱਚ ਪਾ ਲਈਏ। ਇਸਨੂੰ ਕਹਿੰਦੇ ਲਹਿਰਾਂ ਨਾਲ ਤੈਰਨਾ (ਖ਼ਰਾਬ ਸਤਿਥੀ ਨੂੰ ਵੀ ਫਾਇਦੇ 'ਚ ਬਦਲ ਲੈਣਾ)।
★
ਕਲਰਕ ਕਹਿੰਦਾ ਇਹ ਤਾਂ ਬਹੁਤ ਮਜੇ ਦੀ ਗੱਲ ਹੈ ਇਸੇ ਤਰ੍ਹਾਂ ਦਾ ਡਾਕਾ ਹਰ ਮਹੀਨੇ ਪੈਣਾ ਚਾਹੀਦਾ। ਇਸਨੂੰ ਕਹਿੰਦੇ ਕੰਮ ਦਾ ਅਕੇਵਾਂ ਖਤਮ ਕਰਨਾ । ਆਪਣੀ ਮਾਨਸਿਕ ਖੁਸ਼ੀ ਨੌਕਰੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ।
★
ਅਗਲੇ ਦਿਨ ਟੀਵੀ 'ਚ ਆਇਆ ਕਿ ਬੈਂਕ 'ਚ ਡਾਕਾ ਪੈ ਗਿਆ । ਲੁਟੇਰੇ ਬੈਂਕ ਵਿਚੋਂ 1 ਕਰੋੜ ਲੈ ਗਏ। ਲੁਟੇਰਿਆਂ ਨੇ ਪੈਸੇ ਗਿਣੇ ਤੇ ਬਾਰ ਬਾਰ ਗਿਣੇ ਇਹ ਤਾਂ ਬਸ 30 ਲੱਖ ਸੀ। ਬੜਾ ਗੁੱਸਾ ਚੜ੍ਹਿਆਂ, ਲੁਟੇਰੇ ਕਹਿੰਦੇ ਦਸ ਯਾਰ ਜਾਨ ਆਪਾਂ ਖ਼ਤਰੇ 'ਚ ਪਾਈ ਤੇ ਮਿਲਿਆ ਬਸ 30 ਲੱਖ ਤੇ ਉਹ ਮੈਨੇਜਰ 2 ਮਿੰਟ 'ਚ 70 ਲੱਖ ਲੈਕੇ ਨਿਕਲ ਗਿਆ। ਲੁਟੇਰਾ ਕਹਿੰਦਾ ਲੱਗਦਾ ਚੋਰ ਹੋਣ ਨਾਲ਼ੋਂ ਪੜ੍ਹੇ ਲਿਖੇ ਹੋਣਾ ਜਿਆਦਾ ਵਧੀਆ ਹੈ। ਇਸਨੂੰ ਕਹਿੰਦੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ।।।
⚫ਸਿਖਿਆ :- ਇਹੀ ਕੰਮ ਲੀਡਰਾਂ ਦਾ ਹਰ ਮੁੱਦੇ, ਹਰ ਸੰਘਰਸ਼, ਹਰ ਸਰਕਾਰੀ ਨੀਤੀ ਵਿਚੋਂ ਪਹਿਲਾ ਆਪਣਾ ਉਲੂ ਸਿੱਧਾ ਕਰਦੇ ਹਨ।
0 Comments