ਸ਼ੇਰ ਦਾ ਮੰਤਰੀ

ਇਕ ਵਾਰ ਜੰਗਲ ਦੇ ਰਾਜੇ ਸ਼ੇਰ ਨੇ ਸਾਰੇ ਜਾਨਵਰਾਂ ਨੂੰ ਸਵੇਰੇ ਆਪਣੇ ਕੋਲ ਬੁਲਾਇਆ । ਉਹ ਆਪ ਇਕ ਵੱਡੇ ਪੱਧਰ ' ਤੇ ਬੈਠ ਗਿਆ ਤੇ ਆਖਣ ਲੱਗਾ , “ ਮੈਂ ਤੁਹਾਡੇ ਵਿੱਚ ਇਕ ਜਣੇ ਨੂੰ ਆਪਣਾ , ਮੰਤਰੀ ਬਣਾਉਣਾ ਹੈ । ਸਾਰੇ ਹੀ ਜਾਨਵਰ ਮੰਤਰੀ ਬਣਨ ਲਈ ਤਿਆਰ ਹੋ ਗਏ ਤਾਂ ਸ਼ੇਰ ਨੇ ਉਹਨਾਂ ਦੀ ਬੁੱਧੀ ਪਰਖਣ ਲਈ ਕਿਹਾ ਕਿ ਜੋ ਵੀ ਮੇਰੇ ਲਈ ਅਜਿਹੀ ਚੀਜ਼ ਲੈ ਕੇ ਆਵੇਗਾ , ਜਿਸ ਨੂੰ ਖਾ ਕੇ ਮੈਂ ਕਦੇ ਵੀ ਨਾ ਮਰਾ , ਮੈਨੂੰ ਮੌਤ ਨਾ ਆਵੇ , ਮੈਂ ਉਸ ਨੂੰ ਆਪਣਾ ਮੰਤਰੀ ' ਚੀਜ਼ ਦੀ ਭਾਲ ਬਣਾਵਾਂਗਾ । ” ਸਾਰੇ ਜਾਨਵਰ ਸ਼ੇਰ ਦੀ ਗੱਲ ਸੁਣ ਵਿੱਚ ਜੰਗਲ ਵਿੱਚ ਲੱਭਣ ਚਲੇ ਗਏ । ਕੋਈ ਜਾਨਵਰ ਕਿਤੇ ਲੱਭਦਾ , ਕੋਈ ਕਿਤੇ । ਕੋਈ ਕਿਸੇ ਤੋਂ ਪੁੱਛਦਾ ਹੈ , ਕੋਈ ਕਿਸੇ ਤੋਂ ਪਰ ਉਹ ਚੀਜ਼ ਨਾ ਮਿਲੀ । ਸ਼ਾਮ ਹੋਈ , ਸਾਰੇ ਜਾਨਵਰ ਉਸੇ ਸਥਾਨ ' ਤੇ ਇਕੱਠੇ ਹੋਏ । ਸ਼ੇਰ ਪੱਥਰ ' ਤੇ ਬੈਠਾ ਸੀ । ਉਸ ਨੇ ਪੁੱਛਿਆ , “ ਕੋਈ ਲੈ ਕੇ ਆਇਆ ਮੇਰੇ ਲਈ ਉਹ ਵਸਤੂ ? ” ਸਭ ਜਾਨਵਰਾਂ ਨੇ ਨੀਵੀਂ ਪਾ ਲਈ ਤੇ ਨਾਂਹ ਵਿੱਚ ਉੱਤਰ ਦਿੱਤਾ । ਪਰ ਇਕ ਹਿਰਨ ਨੇ ਸ਼ੇਰ ਦੇ ਅੱਗੇ ਜਾ ਕੇ ਇਕ ਕੇਲਾ ਰੱਖ ਦਿੱਤਾ ਤੇ ਕਿਹਾ , “ ਰਾਜਾ ਸ਼ੇਰ ਜੀ , ਇਸ ਕੇਲੇ ਨੂੰ ਖਾ ਕੇ ਤੁਸੀਂ ਕਦੇ ਵੀ ਨਹੀਂ ਮਰ ਸਕਦੇ । ” ਹਿਰਨ ਦੀ ਗੱਲ ਸੁਣ ਕੇ ਸਾਰੇ ਹੈਰਾਨ ਹੋ ਗਏ ਤੇ ਸ਼ੇਰ ਵੀ ਹੈਰਾਨੀ ਨਾਲ ਬੋਲਿਆ , “ ਇਹ ਕੇਲਾ ਤੈਨੂੰ ਕਿੱਥੋਂ ਮਿਲਿਆ ? ” ਹਿਰਨ ਨੇ ਕਿਹਾ , “ ਮਹਾਰਾਜ , ਇਹ ਸਾਡੇ ਘਰ ਦੋ ਸੌ ਸਾਲ ਦਾ ਰੱਖਿਆ ਪਿਆ ਸੀ । ” ਸ਼ੇਰ ਬੋਲਿਆ , “ ਕੇਲਾ ਤਾਂ ਪੰਜ ਦਿਨਂ ਰੱਖ ਕੇ ਖ਼ਰਾਬ ਹੋ ਜਾਂਦਾ ਹੈ , ਇਹ ਦੋ ਸੌ ਸਾਲ ਕਿਵੇਂ ਰਹਿ ਗਿਆ ? ਹਰੇਕ ਚੀਜ਼ ਦੀ ਮਿਆਦ ਹੈ । ਹਰੇਕ ਚੀਜ਼ ਆਪਣਾ ਸਮਾਂ ਪੂਰਾ ਹੋਣ ' ਤੇ ਖ਼ਰਾਬ ਹੋ ਜਾਂਦੀ ਹੈ , ਕੇਲਾ ਇਸ ਤਰ੍ਹਾਂ ਨਹੀਂ ਰਹਿ ਸਕਦਾ , ਮੈਂ ਨਹੀਂ ਮੰਨਦਾ ਤੇਰੀ ਗੱਲ । ” ਸ਼ੇਰ ਦੀ ਗੱਲ ਖ਼ਤਮ ਹੋਣ ਤੇ ਹਿਰਨ ਬੋਲਿਆ , “ ਮਹਾਰਾਜ , ਤੁਸੀਂ ਕਹਿੰਦੇ ਹੋ ਕਿ ਹਰੇਕ ਚੀਜ਼ ਸਮਾਂ ਪੂਰਾ ਹੋਣ ' ਤੇ ਖ਼ਰਾਬ ਹੋ ਜਾਂਦੀ ਹੈ ਤਾਂ ਸਾਡਾ ਸਰੀਰ ਵੀ ਸਮਾਂ ਪੂਰਾ ਹੋਣ ' ਤੇ ਖ਼ਰਾਬ ਹੋ ਜਾਵੇਗਾ । ਇਹ ਕੁਦਰਤ ਦਾ ਕਾਨੂੰਨ ਹੈ । ਹਰੇਕ ਚੀਜ਼ ਸਮਾਂ ਪੂਰਾ ਹੋਣ ਤੋਂ ਬਾਅਦ ਨਸ਼ ਹੋ ਜਾਂਦੀ ਹੈ । ਸਾਡੇ ਸਰੀਰ ਨੇ ਵੀ ਨਸ਼ਟ ਹੋ ਜਾਣਾ ਹੈ । ਇਸ ਕੇਲੇ ਰਹੀ ਤਾਂ ਮੈਂ ਆਪ ਨੂੰ ਸਮਝਾਉਣਾ ਚਾਹੁੰਦਾ ਸੀ । ” ਹਿਰਨ ਦੀ ਗੱਲ ਸੁਣ ਕੇ ਸ਼ੇਰ ਬਹੁਤ ਖ਼ੁਸ਼ ਹੋਇਆ ਉਸ ਨੇ ਹਿਰਨ ਨੂੰ ਆਪਣਾ ਮੰਤਰੀ ਬਣਾ ਲਿਆ

Post a Comment

0 Comments