ਮਾਇਆ ਨਾਗਣੀ



 ਤਿੰਨ ਚੋਰ ਚੋਰੀ ਕਰਨ ਚੱਲੇ । ਕਿੰਨ੍ਹੇ ਚਿਰ ਤੋਂ ਉਹਨਾਂ ਦਾ ਕੋਈ ਦਾਓ ਨਹੀਂ ਸੀ ਲਗਿਆ | ਇਸ ਲਈ ਉਹਨਾਂ ਨੇ ਪੱਕੀ ਧਾਰ ਲਈ ਸੀ ਕਿ ਭਾਵੇਂ ਕੁਝ ਹੋਵੇ , ਕਿੰਨੇ ਵੀ ਖਤਰੇ ਵਿਚ ਕਿਉਂ ਨਾ ਪੈਣਾ ਪਵੇ , ਉਹ ਜ਼ਰੂਰ ਕੁਝ ਨਾ ਕੁਝ ਲੈ ਕੇ ਮੁੜਨਗੇ । ਆਪੋ ਆਪਣੇ ਪੀਰਾਂ , ਦੇਵਤਿਆਂ ਨੂੰ ਧਿਆ ਕੇ ਉਹ ਰੋਹੀਆਂ ਵਲ ਤੁਰ ਪਏ । ਹੱਥ ਨਾ ਚਲੋ ਚਲ ਇਕ ਜੰਗਲ ਵਿਚ ਪੁੱਜੇ | ਕੋਈ ਅਜੇਹਾ ਮੌਕਾ ਲਗਿਆ ਜਦੋਂ ਉਹ ਕਿਸੇ ਰਾਹੀਂ ਮੁਸਾਫ਼ਰ ਨੂੰ ਲੁੱਟ ਸਕਦੇ । ਅਖੀਰ ਉਨ੍ਹਾਂ ਨੂੰ ਜੰਗਲ ਵਿਚ ਇਕ ਪਾਸੇ ਇਕ ਸਾਧੂ ਦੀ ਝੁਗੀ ਦਿਖਾਈ ਦਿਤੀ । ਚੋਰਾਂ ਨੇ ਇਹ ਸੁਣਿਆ ਹੋਇਆ ਸੀ ਕਿ ਸਾਧਾਂ ਕੋਲੋਂ ਵੀ ਚੋਰੀ ਕਰਨ ਲਈ ਕਈ ਤਰ੍ਹਾਂ ਦੀਆਂ ਸੂਹਾਂ ਜਾਂ ਭੇਤ ਮਿਲ ਜਾਂਦੇ ਹਨ । ਇਹ ਸੋਚ ਕੇ ਉਹ ਸਾਧੂ ਕੋਲ ਚਲੇ ਗਏ ਕਿ ਅਜ ਉਸੇ ਤੋਂ ਹੀ ਕੁਝ ਪੁੱਛ ਲਈਏ । ਸਾਧੂ ਨੇ ਚੋਰਾਂ ਨੂੰ ਦੇਖ ਕੇ ਪਹਿਲਾਂ ਸਮਝਿਆ ਕਿ ਸ਼ਾਇਦ ਕੋਈ ਸ਼ਰਧਾਲੂ ਹਨ ਤੇ ਰੱਬ ਦੇ ਘਰ ਦੀ ਕੋਈ ਗੱਲ ਪੁਛਣ ਲਈ ਉਹਦੇ ਕੋਲ ਦਰਸ਼ਨਾਂ ਨੂੰ ਚਲੇ ਆਏ ਹਨ । ਉਹਨੂੰ ਕੁਝ ਚੜਾਵੇ ਆਦਿ ਦੀ ਵੀ ਆਸ ਹੋ ਗਈ । ਉਹ ਨੇ ਸਮਾਧੀ ਵਿਚੋਂ ਮੀਟੀਆਂ ਅੱਖਾਂ ਖੋਲ ਕੇ ਸਾਧੂਆਂ ਵਾਲੀ ਵਡਿੱਤਣ ਨਾਲ ਪੁਛਿਆ : ‘ ਆਓ ਜਗਿਆਸੂਓ , ਕਿਸ ਕਾਰਣ ਆਉਣੇ ਹੋਏ ? ’ ’ ਚੋਰਾਂ ਨੇ ਆਖਿਆ : ‘ ‘ ਸਾਧੂ ਜੀ ਮਹਾਰਾਜ , ਕਾਰਣ ਸਾਡਾ ਕੀ ਹੋਣਾ ਸੀ , ਅਸੀਂ ਆਂ ਚੋਰ , ਸਾਫ਼ ਗੱਲ ਹੈ ਥੋਡੇ ਅਗੇ , ਸਾਡਾ ਨੀਂ ਲਗਿਆ ਦਾਓ ਕਿੰਨੇ ਚਿਰ ਤੋਂ - ਕੋਈ ਸਾਮੀ ਟਕਰਾਓ - ਕੁਝ ਨਸ਼ਾ ਪਾਣੀ ਤੁਰਦਾ ਹੋਵੇ । ’ ’ ਚੋਰਾਂ ਦਾ ਨਾਂ ਸੁਣ ਕੇ ਸਾਧੂ ਬਿੱਟ ਬਿੱਟ ਝਾਕਣ ਲਗਾ | ਉਹਨੂੰ ਆਪਣੀ ਸਾਰੀ ਸਮਾਧੀ ਭੁਲ ਗਈ ਤੇ ਆਖਣ ਲੱਗਾ । ‘ ਹਰੇ ਰਾਮ , ਜਗਿਆਸੂ , ਰੱਬ ਦਾ ਨਾਂ ਜਪੋ ' ਤੇ ਉਸ ਤੋਂ ਘਬਰਾ ਹਟ ਨਾਲ ਨਿਕਲ ਗਿਆ .......... ‘ ਔਰ ਇਥੇ ਕਿਆ ਰਖਿਆ ਹੈ, ਸਾਧੂ ਦੀਆਂ ਥਿੜਕਵੀਆਂ ਗੱਲਾਂ ਤੇ ਘਾਬਰੀਆਂ ਅੱਖਾਂ ਦੇਖ ਕੇ ਚੋਰਾਂ ਨੂੰ ਸ਼ੱਕ ਪੈ ਗਿਆ ਕਿ ਇਹ ਜ਼ਰੂਰ ਕੋਈ ਪਖੰਡੀ ਸਾਧੂ ਹੈ , ਜਿਸ ਨੂੰ ਸਾਡੀਆਂ ਦੋ ਚਾਰ ਗੱਲਾਂ ਤੋਂ ਹੀ ਸਾਰੀ ਭਗਤੀ ਵਿਸਰ ਗਈ । ਸੱਚੇ ਸਾਧੂ ਤਾਂ ਰਾਜਿਆਂ ਤੋਂ ਨਹੀਂ ਝੁਕਦੇ । ਇਸ ਲਈ ਉਹਨਾਂ ਨੇ ਸੋਚਿਆ ਕਿ ਇਹੋ ਜੇਹੇ ਤਾਂ ਹੁੰਦੇ ਵੀ ਨੌਸਰੀ ਹਨ । ਲੋਕਾਂ ਨੂੰ ਮੋਹ - ਮਾਇਆ ਤੋਂ ਬਚਣ ਦਾ ਉਪਦੇਸ਼ ਦੇਂਦੇ ਰਹਿੰਦੇ ਹਨ ਤੇ ਆਪ ਮੋਹ ਅਤੇ ਮਾਇਆ ਦੋਹਾਂ ਦੇ ਲਾਲਚੀ ਹੁੰਦੇ ਹਨ । ਸੋ ਚੋਰਾਂ ਨੇ ਸਾਧੂ ਦੀ ਕਮਜ਼ੋਰੀ ਨੂੰ ਭਾਂਪਦਿਆਂ ਜ਼ਰਾ ਵਿਗੜ ਕੇ ਆਖਿਆ : ‘ ‘ ਦੇਖ ਓਏ ਸਾਧਾ , ਯਾ ਤਾਂ ਸਿੱਧੇ ਹੱਥ ਨਾਲ ਜੋ ਕੁਝ ਕੋਲ ਹੈ , ਰੱਖ ਦੇਹ , ਨਹੀਂ ਫੇਰ ਮੋਰ ਬਣਨ ਲਈ ਤਿਆਰ ਹੋ ਜਾ । ਇਹ ਗੱਲ ਸੁਣ ਕੇ ਸਾਧੂ ਹੋਰ ਘਬਰਾ ਗਿਆ : ‘ ਹੈਂ ਜੀ , ਹੈਂ ਮੋਰ ? ਤੁਸੀਂ ਮਹਾਰਾਜ ...... ਮੋਰ ? ਮੈਂ ਸਰਾਪ … ਸਰਾਪ ! ' ' ‘ ‘ ਰੱਖ ਜੋ ਕੁਝ ਹੈ ? ’ ’ ਇਕ ਚੋਰ ਨੇ ਮੁੱਕਾ ਉੱਗਰ ਕੇ ਜ਼ੋਰ " "ਨਾਲ ਆਖਿਆ । ’ ’ ਸਾਧੂ ਦੇ ਪੈਰ ਉੱਖੜ ਗਏ : “ ਮੇਰੇ ਕੋਲ ਤਾਂ ਕੁਝ ਨੀਂ ਜੀ ... | .1 " ਹੁਣ ਚੋਰਾਂ ਨੂੰ ਪੱਕੀ ਸ਼ੱਕ ਹੋ ਗਈ ਕਿ ਇਹਦੇ ਕੋਲ ਜ਼ਰੂਰ ਕੁਝ ਹੈ । ਤਾਂ ਹੀ ਇਹ ਡਰਦਾ ਜਾਨ ਬਚਾਉਣੀ ਚਾਹੁੰਦਾ ਹੈ । ਕਈ ਸਾਧੂ ਲਾਲਚੀ ਵੀ ਬਹੁਤ ਹੁੰਦੇ ਹਨ । ਹਥੋਂ ਚੀਜ਼ ਨਹੀਂ ਦੇਣੀ , ਜਾਨ ਦੇ ਦੇਣੀ । ਮੂੰਹੋਂ ਤਿਆਗ ਕਰਨਗੇ । ਪਰ ਆਪ ਜਗਿਆਸੂਆਂ ਨਾਲੋਂ ਵਧ ਦੁਨੀਆਦਾਰੀ ਨੂੰ ਚੰਬੜੇ ਰਹਿਣਗੇ ਚੋਰਾਂ ਨੇ ਸੋਚਿਆ ਕਿ ਇਹਨੇ ਨਿਰੇ ਦਬਕਿਆਂ ਨਾਲ ਸੂਤ ਨਹੀਂ ਆਉਣਾ।ਡੰਡਾ ਹੀ ਫੇਰਨਾ ਚਾਹੀਦਾ ਹੈ । ਅਖੀਰ ਉਹਨਾਂ ਨੇ ਸਾਧੂ ਨੂੰ ਫੜਕੇ ਜਦੋਂ ਕੁਟਾਪਾ ਚਾੜਣਾ ਸ਼ੁਰੂ ਕੀਤਾ ਤੇ ਜਦੋਂ ਮਾਰ ਮਾਰ ਕੇ ਅਧ ਮੋਇਆ ਕਰ ਦਿਤਾ ਤਾਂ ਉਹਦਾ ਸਾਰਾ ਮਹਾਤਮਾਪਣ ਜਾਂਦਾ ਰਿਹਾ ਤੇ ਹੱਥ ਬੰਨ ਕੇ ਆਖਣ ਲਗਾ : ‘ ਮਾਪਿਓ , ਮਾਰੋ ਨਾ , ਜੋ ਕੁਝ ਮੇਰੇ ਪਾਸ ਹੈ ...... ‘ ਸੱਚ ਕਿਉਂ ਨਹੀਂ ਬਕਦਾ ਫੇਰ ? ' ਚੋਰਾਂ ਨੇ ਆਖਿਆ । ‘ ਕੱਢ ਛੇਤੀ । ’ ’ ਸਾਧੂ ਨੇ ਮਾਰ ਤੋਂ ਖਹਿੜਾ ਛੁੜਾਇਆ ਤੇ ਝੁੱਗੀ ਵਿਚੋਂ ਸੋਨੇ ਦੀ ਇਕ ਡਲੀ ਲਿਆ ਕੇ ਚੋਰਾਂ ਅੱਗੇ ਰੱਖ ਦਿਤੀ । ਸੋਨੇ ਦੀ ਡਲੀ ਲੈ ਕੇ ਚੋਰ ਓਥੋਂ ਤੁਰ ਪਏ । ਰਾਹ ਵਿਚ ਉਹ ਗੱਲਾਂ ਕਰਦੇ ਜਾਣ । ‘ ‘ ਦਖੋਂ , ਸਹੁਰੇ ਸਾਧ ਨੇ ਸੋਨੋ ਦੀ ਇਸ ਡਲੀ ਪਿਛੇ ਕਿੰਨੀ ਮਾਰ ਖਾਧੀ । ਮਰਦਾ ਮਰਦਾ ਹੀ ਬਚਿਆ ਹੈ ਇਕ ਲੇਖੇ । ਜੇ ਹੱਥੋਂ ਛਡਦਾ ਨਾ ਤਾਂ ਮਾਮਲਾ ਪਾਰ ਸੀ । ” ਗੱਲਾਂ ਕਰਦੇ ਉਹ ਕਿੰਨੀ ਦੂਰ ਨਿਕਲ ਆਏ । ਉਹਨਾਂ ਨੂੰ ਭੁੱਖ ਵੀ ਬੜੀ ਲਗੀ ਹੋਈ ਸੀ ਤੇ ਸੋਨੇ ਨੂੰ ਵੰਡਣਾ ਵੀ ਸੀ । ਇਕ ਥਾਂ ਖਲੋ ਕੇ ਉਹਨਾਂ ਫੈਸਲਾ ਕੀਤਾ ਕਿ ਪਹਿਲਾਂ ਕੋਈ ਰੋਟੀ ਦਾ ਪ੍ਰਬੰਧ ਕਰੀਏ , ਫੇਰ ਨੀਹਚੋਂ ਨਾਲ ਬੈਠ ਕੇ ਡਲੀ ਵੰਡਾਂਗੇ । ਸਾਰੇ ਇਸ ਗੱਲ ਨਾਲ ਸਹਿਮਤ ਹੋ ਗਏ । ਸਲਾਹ ਬਣੀ ਕਿ ਇਕ ਆਦਮੀ ਨੇੜੇ ਦੇ ਸ਼ਹਿਰ ਜਾਵੇ ਤੇ ਰੋਟੀਆਂ ਪਕਵਾ ਲਿਆਵੇ । ਦੋ ਇਥੇ ਜੰਗਲ ਵਿਚ ਰਹਿਣ । ਉਹਨਾਂ ' ਚੋਂ ਇਕ ਆਦਮੀ ਰੋਟੀਆਂ ਲੈਣ ਸ਼ਹਿਰ ਚਲਾ । ਗਿਆ ਕਹਿੰਦੇ ਹਨ , ਮਾਇਆ ਨਾਗਣੀ ਹੁੰਦੀ ਹੈ ਤੇ ਖ਼ਾਸ ਕਰ ਉਹ ਮਾਇਆ ਜੋ ਅਣ - ਕਮਾਈ ਹੱਥ ਆ ਜਾਵੇ । ਇਹ ਮਨਾਂ ਵਿਚ ਪਾਪ , ਈਰਖਾ ਤੇ ਦਵੇਤ ਭਰ ਦਿੰਦੀ ਹੈ ਤੇ ਬੁਧੀ ਮਲੀਨ ਕਰ ਦਿੰਦੀ ਹੈ । ਏਧਰ ਜਿਹੜਾ ਆਦਮੀ ਰੋਟੀਆਂ ਲੈਣ ਗਿਆ ਸੀ । ਉਹਦੇ ਮਨ ਵਿਚ ਪਾਪ ਜਾਗਿਆ ਤੇ ਉਹਨੇ ਰੋਟੀਆਂ ਵਿਚ ਜ਼ਹਿਰ ਪੁਆ ਲਿਆ । ਉਹਨੇ ਸੋਚਿਆ ਸੀ ਕਿ ਰੋਟੀਆਂ ਖਾ ਕੇ ਉਹ ਮਰ ਜਾਣਗੇ ਤੇ ਸੋਨੇ ਦੀ ਸਾਰੀ ਡਲੀ ਉਹਦੀ ਹੋ ਜਾਵੇਗੀ । ਜੰਗਲ ਵਿਚ ਬੈਠੇ ਦੋਹਾਂ ਜਣਿਆਂ ਨੇ ਸੋਚਿਆ ਕਿ ਜਦੋਂ ਉਹਨਾਂ ਦਾ ਸਾਥੀ ਰੋਟੀ ਲੈ ਕੇ ਆਵੇ ਤੇ ਅਡੋਲ ਹੋ ਕੇ ਬੈਠ ਜਾਵੇ ਤਾਂ ਪਹਿਲੋਂ ਰਲ ਕੇ ਉਹਨੂੰ ਮਾਰ ਮੁਕਾਈਏ । ਰੋਟੀ ਪਿਛੋਂ ਹੀ ਖਾਵਾਂਗੇ ਇਸ ਤਰ੍ਹਾਂ ਸੋਨੇ ਵਿਚੋਂ ਉਹਨੂੰ ਹਿੱਸਾ ਨਹੀਂ ਦੇਣਾ ਪਵੇਗਾ । ਤਿੰਨਾਂ ਦੇ ਮਨਾਂ ਵਿਚ ਪਾਪ ਭਰ ਗਿਆ । ਕੁਝ ਚਿਰ ਪਿਛੋਂ ਸ਼ਹਿਰ ਵਲੋਂ ਰੋਟੀਆਂ ਲੈ ਕੇ ਆਉਂਦਾ ਭਾਈਵਾਲ ਦਿਖਾਈ ਦਿਤਾ । ਦੋਹਾਂ ਨੇ ਆਪੋ ਆਪਣਾ ਹਥਿਆਰ ਕਾਬੂ ਕਰ ਲਏ । ਉਧਰ ਮਨ ਵਿਚ ਉਹ ਖ਼ੁਸ਼ ਸੀ ਕਿ ਹੁਣੇ ਘੜੀ ਪਲ ਨੂੰ ਦੋਹਾਂ ਦਾ ਘੋਗਾ ਚਿੱਤ ਹੋ ਜਾਵੇਗਾ ਤੇ ਸੋਨੇ ਦੀ ਡਲੀ ਉਸ ਇਕੱਲੇ ਦੇ ਹਬ ਆ ਜਾਵੇਗੀ । ਰੋਟੀਆਂ ਲੈ ਕੇ ਤੀਜਾ ਭਾਈਵਾਲ ਆ ਗਿਆ । ਅਜੇ ਰੋਟੀਆਂ ਰਖ ਕੇ ਉਹ ਬੈਠਿਆ ਹੀ ਸੀ ਕਿ ਝੱਟ ਧੋਖੇ ਨਾਲ ਦੋਹਾਂ ਨੇ ਉਹਦੇ ਉਤੇ ਹਥਿਆਰਾਂ ਨਾਲ ਹਮਲਾ ਕਰ ਦਿਤਾ । ਡੰਡੇ ਵਰਗਾ ਜਵਾਨ ਪਲਾਂ ਵਿਚ ਡੱਕਰੇ ਕਰਕੇ ਧਰਤੀ ਉਤੇ ਦਿਤਾ । ਤੇ ਫੇਰ ਇਕ ਪਾਸੇ ਹੋ ਕੇ ਦੋਵੇਂ ਰੋਟੀ ਖਾਣ ਲਗੇ । ਵਿਛਾ ਭੁੱਖ ਵੀ ਜ਼ੋਰ ਦੀ ਲੱਗੀ ਹੋਈ ਸੀ ਤੇ ਨਾਲੇ ਸੋਨੇ ਵਿਚੋਂ ਹਿੱਸਾ ਵਧ ਮਿਲਣ ਦਾ ਚਾਓ ਸੀ । ਛੇਤੀ ਛੇਤੀ ਦੋਵੇਂ ਜਣੇ ਭੁੱਖ ਨਾਲੋਂ ਵੀ ਵਧ ਰੋਟੀਆਂ ਖਾ ਗਏ ਝੱਟ ਹੀ ਦੋਹਾਂ ਦੇ ਸਿਰ ਘੁੰਮਣ ਲਗੇ ਤੇ ਢਿਡ ਵਿਚ ਛੁਰੀਆਂ ਚੱਲਣ ਲਗੀਆਂ । ਜਿਵੇਂ ਕੋਈ ਆਂਦਰਾਂ ਨੂੰ ਟੁੱਕਦਾ ਹੁੰਦਾ ਹੈ ਅਖ਼ੀਰ ਜ਼ਹਿਰ ਉਹਨਾਂ ਦੇ ਲਹੂ ਵਿਚ ਘੁਲ ਗਿਆ ਤੇ ਦੋਵੇਂ ਤੜਿਆਂ ਵਰਗੇ ਮਨੁੱਖ ਧਰਤੀ ਉਤੇ ਸਦਾ ਲਈ ਸੌਂ ਗਏ । ਤਿੰਨੇ ਪਤਾ ਨਹੀਂ ਕਿਹੜੀ ਦੁਨੀਆਂ ਵਿਚ ਪੁਜ ਚੁਕੇ ਸਨ । ਪਰ ਸੋਨੇ ਦੀ ਡਲੀ ਇਥੇ ਹੀ ਧਰਤੀ ਉਤੇ ਪਈ ਸੀ ...

Post a Comment

0 Comments