ਪਿਆਰ



 ਇਕ ਦਿਨ ਇਕ ਅੌਰਤ ਆਪਣੇ ਘਰ ਦੇ ਬਾਹਰ ਆਈ ਤੇ ਉਸ ਨੇ ਆਪਣੇ ਘਰ ਦੇ ਸਾਹਮਣੇ ਤਿੰਨ ਸੰਤਾ ਨੂੰ ਦਿਖਾਇਆ!

 ਉਹ ਉਹਨਾਂ ਨੂੰ ਜਾਣਦੀ ਨਹੀਂ ਸੀ! ਔਰਤ ਨੇ ਕਿਹਾ" ਕਿਰਪਾ ਕਰਕੇ ਅੰਦਰ ਆਓ ਅਤੇ ਭੋਜਨ ਕਰੋ।"ਸੰਤ ਬੋਲੇ,"ਕਿ ਤੇਰਾ ਪਤੀ ਘਰ ਵਿਚ ਹੈ!"ਉਸ ਔਰਤ ਨੇ ਕਿਹਾ"ਨਹੀਂ ਉਹ ਅਜੇ ਬਾਹਰ ਗਿਆ ਹੋਇਆ ਹੈ!"

ਸੰਤ ਬੋਲੇ,"ਅਸੀ ਉਸ ਵੇਲੇ ਹੀ ਘਰ ਦੇ ਅੰਦਰ ਆਵਾ ਗਏ ਜਦੋਂ ਉਹ ਵਿਚ ਆ ਜਾਵੇ!" ਸ਼ਾਮ ਨੂੰ ਉਸਦਾ ਪਤੀ ਘਰ ਆਇਆ ਤਾਂ ਉਸ ਔਰਤ ਨੇ ਉਸ ਨੂੰ ਇਹ ਸਭ ਦਸਿਆ!

ਔਰਤ ਦੇ ਪਤੀ ਨੇ ਕਿਹਾ"ਜੇ ਤੂੰ ਉਹਨਾਂ ਨੂੰ ਕਿਹਾ ਕਿ ਮੈਂ ਘਰ ਆ ਗਿਆ ਹਾਂ! ਓਹਨਾਂ ਨੂੰ ਆਦਰ ਅੰਦਰ ਲੈ ਆ!"ਔਰਤ ਗਈ ਅਤੇ ਉਹਨਾਂ ਨੂੰ ਅੰਦਰ ਲਈ ਕਿਹਾ! ਸੰਤ ਬੋਲੇ," ਅਸੀਂ ਸਾਰੇ ਕਿਸੇ ਵੀ ਘਰ ਵਿਚ ਇਕੱਠੇ ਨਹੀਂ ਜਾਂਦੇ।"ਔਰਤ ਨੇ ਪੁੱਛਿਆ "ਪਰ ਕਿਉਂ!"

ਉਹਨਾਂ ਵਿਚ ਇਕ ਸੰਤ ਨੇ ਕਿਹਾ,"ਮੇਰਾ ਨਾਮ ਧੰਨ ਹੈ।,"ਫਿਰ ਦੂਜੇ ਸੰਤਾ ਵੱਲ ਇਸ਼ਾਰਾ ਕਰ ਕੇ ਕਿਹਾ ," ਇਹਨਾਂ ਦੋਵਾਂ ਦੇ ਨਾਂ ਸਫ਼ਲਤਾ ਅਤੇ ਪਿਆਰ ਹਨ!ਸਾਡੇ ਵਿੱਚ ਇੱਕ ਹੀ ਘਰ ਦੇ ਅੰਦਰ ਜਾ ਸਕਦਾ, ਤੂੰ ਘਰ ਦੇ ਹੋਰਨਾਂ ਮੈਬਰਾਂ ਨਾਲ ਸਲਾਹ ਕਰ ਲਾ ਕੀ ਕਿਸੇ ਨੂੰ ਅੰਦਰ ਲੈ ਕੇ ਜਾਣਾ ਹੈ।" ਔਰਤ ਨੇ ਅੰਦਰ ਜਾ ਕੇ ਆਪਣੇ ਪਤੀ ਨੂੰ ਇਹ ਸਭ ਦੱਸਿਆ। ਉਸਦਾ ਪਤੀ ਬਹੁਤ ਖੁਸ਼ ਹੋਇਆ ਅਤੇ ਬੋਲਿਆ," ਜੇਕਰ ਅਜਿਹਾ ਹੈ ਤਾ ਸਾਨੂੰ ਧੰਨ ਨੂੰ ਅੰਦਰ ਆੳਣਾ ਚਾਹੀਦਾ !ਸਾਡਾ ਘਰ ਖੁਸ਼ੀਆਂ ਨਾਲ ਭਰ ਜਾਵੇ ਗਿਆ!" ਪਰ ਉਸਦੀ ਔਰਤ ਨੇ ਕਿਹਾ," ਮੈਨੂੰ ਲਗਦਾ ਸਾਨੂੰ ਸਫ਼ਲਤਾ ਨੂੰ ਅੰਦਰ ਆੳਣਾ ਲਈ ਕਹਿਣਾ ਚਾਹੀਦਾ!" ਉਹਨਾਂ ਦੀ ਧੀ ਇਹ ਸਭ ਸੁਣ ਰਹੀ ਸੀ ਉਹਨੇ ਓਹਨਾ ਕੋਲ ਆ ਕੇ ਕਿਹਾ ਕਿ ਸਾਨੂੰ ਪਿਆਰ ਨੂੰ ਅੰਦਰ ਆੳਣਾ ਲਈ ਕਹਿਣਾ ਚਾਹੁੰਦਾ , ਕਿਉ ਕਿ ਪਿਆਰ ਤੋਂ ਵੱਧ ਕੇ ਕੁਝ ਨਹੀਂ!"

ਉਸ ਦੇ ਮਾਤਾ ਪਿਤਾ ਨੇ ਕਿਹਾ ਕਿ," ਤੂੰ ਠੀਕ ਕਹਿਦੀ ਹੈ ਧੀਏ, ਸਾਨੂੰ ਪਿਆਰ ਨੂੰ ਅੰਦਰ ਸੱਦਣਾ ਚਾਹੀਦਾ!" 

ਪਿਆਰ ਘਰ ਵੱਲ ਵਧ ਚਲਿਆ । ਬਾਕੀ 2 ਸੰਤ ਵੀ ਉਸਦੇ ਪਿੱਛੇ ਤੁਰਨ ਲੱਗੇ।ਔਰਤ ਨੇ ਬੜੀ ਹੈਰਾਨੀ ਨਾਲ ਪੁੱਛਿਆ,"ਮੈਂ ਤਾਂ ਸਿਰਫ਼ ਪਿਆਰ ਨੂੰ ਸੱਦਾ ਦਿੱਤਾ ਸੀ ,ਤੁਸੀ ਕਿਉ ਅੰਦਰ ਆ ਰਹੇ ਹੋ?" ਉਹਨਾਂ ਵਿੱਚ ਇੱਕ ਨੇ ਕਿਹਾ,"ਜੇਕਰ ਤੁਸੀ ਧੰਨ ਅਤੇ ਸਫ਼ਲਤਾ ਵਿਚੋਂ ਇਕ ਨੂੰ ਬੁਲਾਇਆ ਹੁੰਦਾ ਤਾਂ ਉਹਨਾਂ ਵਿੱਚ ਉਹ ਹੀ ਅੰਦਰ ਜਾਂਦਾ। ਤੁਸੀ ਪਿਆਰ ਨੂੰ ਬੁਲਾਇਆ ਹੈ ਪਿਆਰ ਜਿੱਥੇ ਜਾਂਦਾ ਧੰਨ ਤੇ ਸਫ਼ਲਤਾ ਓਹਦੇ ਪੁੱਛੇ ਜਾਂਦੇ ਨੇ!

Post a Comment

0 Comments