Osho


 ਸਤਿ ਸ੍ਰੀ ਆਕਾਲ ਦੋਸਤੋਂ...

    ਅੱਜ ਗੱਲ ਕਰਦੇ ਅਾ ਬਹੁਤ ਹੀ ਚਰਚਾ ਵਿਚ ਰਹਿਣ ਵਾਲੇ ਬਾਬੇ ਓਸ਼ੋ ਦੀ, ਸੋ ਇਸ ਬਾਬੇ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਹੋਰ ਤਾਂ ਹੋਰ ਅਮਰੀਕਾ ਦੇ ਰਾਸ਼ਟਰਪਤੀ ਤੱਕ ਹਿਲ ਗਏ ਸੀ ਕਿਉਂ ਕੇ ਬਾਬੇ ਦੇ ਪਰਬਚਨ ਹੀ ਬਹੁਤ ਕਮਾਲ ਦੇ ਸੀ । ਜਿਸ ਕਾਰਨ ਉਸਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਸੰਖਿਆ ਬਹੁਤ ਵੱਡੀ ਗਿਣਤੀ ਵਿਚ ਸੀ। ਇਹ ਦੇਖ ਕੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਡਰਨ ਲੱਗ ਗਈਆਂ ਸੀ। ਓਸ਼ੋ ਕੋਲ 100 ਰਾਇਲ ਰਾਇਸ ਕਾਰਾ ਸੀ ਸੋ ਇਕ ਬੰਦੇ ਨੂੰ ਇੱਕ ਕਾਰ ਲੈਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਆ, ਪਰ ਬਾਬੇ ਕੋਲ ਪੂਰਿਆ 100 ਕਾਰਾ ਸੀ। ਓਸ਼ੋ 365 ਕਾਰਾ ਲੈਣਾ ਚਾਹੁੰਦਾ ਸੀ ਇਕ ਦਿਨ ਲਈ ਇਕ ਕਾਰ।

   ਓਸ਼ੋ ਨੂੰ  The book man ਵੀ ਕਿਹਾ ਜਾਂਦਾ ਸੀ। ਕਿਉਂ ਕਿ ਉਸ ਨੇ 1 ਲੱਖ ਤੋਂ ਵੱਧ ਕਿਤਾਬਾਂ ਪੜ੍ਹਿਆ ਸੀ। ਉਹ ਇਕ ਦਿਨ ਵਿਚ 3 ਤੋਂ 4 ਕਿਤਾਬਾਂ ਪੜ੍ਹਿਆ ਕਰਦੇ ਸਨ। ਉਹਨਾਂ ਦੀ ਇਕ ਆਪਣੀ ਲਾਇਬ੍ਰੇਰੀ ਸੀ। ਉਹਨਾਂ ਦੇ ਪਿਤਾ ਜੀ ਕਿਹਦੇ ਸੀ ਕਿ ਕਿਸੇ ਸਮੇਂ ਸਾਡੇ ਘਰ ਵਿਚ ਲਾਇਬ੍ਰੇਰੀ ਹੁੰਦੀ ਸੀ ਪਰ ਹੁਣ ਸਾਡਾ ਘਰ ਲਾਇਬ੍ਰੇਰੀ ਵਿਚ ਆ। ਓਸ਼ੋ ਨਵੇਂ ਜ਼ਾਮਨੇ ਦੀ ਸੋਚ ਦੇ ਅਧਾਰ ਤੇ ਮੋਕਸ਼ ਪ੍ਰਾਪਤ ਕਰਨ ਦੀ ਗੱਲ ਕਰਦਾ ਸੀ।

  ਓਸ਼ੋ ਦਾ ਜਨਮ 11 ਦਿਸੰਬਰ 1931 ਨੂੰ ਕੁਚਵਾੜਾ(ਮੱਧ ਪ੍ਰਦੇਸ਼) ਨਾਮ ਦੇ ਪਿੰਡ ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਬਾਬੂ ਲਾਲ ਅਤੇ ਮਾਤਾ ਦਾ ਨਾਮ ਸਰਸਵਤੀ ਸੀ। ਉਹਨਾਂ ਅਸਲੀ ਨਾਮ ਚੰਦਰ ਮੋਹਨ ਜੈਨ ਸੀ ਤੇ ਬਾਅਦ ਵਿਚ ਇਸ ਨੂੰ ਬਦਲ ਕੇ ਆਚਰੀਆ ਰਜਨੀਸ਼ ਰੱਖਿਆ ਗਿਆ ਸੀ।

  ਓਸ਼ੋ ਦੀਆਂ ਪ੍ਰਸਿੱਧ ਕਿਤਾਬਾਂ- ਓਸ਼ੋ ਨੇ ਆਪਣੀ ਕੋਈ ਕਿਤਾਬ ਨਹੀਂ ਲਿਖੀ ਸੀ ਪਰ ਉਸਦੇ ਵਿਚਾਰਾ ਨੂੰ ਓਹਨਾਂ ਦੇ ਭਗਤਾਂ ਨੇ ਕਿਤਾਬਾਂ ਵਿਚ ਲਿਖਿਆ ਹੈ -

ਸੰਭੋਗ ਤੋਂ ਸਾਮਧੀ ਵੱਲ

ਇਕ ਇਕ ਕਦਮ

ਨਾਨਕ ਦੁਖਿਆ ਸਭ ਸੰਸਾਰ

ਅਗਿਆਨ ਕਿ ਔਰ ਓਸ਼ੋ

ਅਕੱਥ ਕਹਾਣੀ ਪ੍ਰੇਮ ਕੀ ਓਸ਼ੋ

 


Post a Comment

0 Comments